Friday, May 18, 2012

ਇਖ਼ਲਾਕਹੀਣ ਪ੍ਰਚਾਰਕ+ਗੁਰਦੀਪ ਸਿੰਘ ਜਗਬੀਰ


http://www.khalsanews.org/newspics/2012/04Apr2012/28%20Apr%2012/28%20Apr%2012%20Characterless%20Preachers.htm

ਇਖ਼ਲਾਕਹੀਣ ਪ੍ਰਚਾਰਕਾਂ ਨੇ ਸਿੱਖੀ ਦਾ ਬੇਹੱਦ ਨੁਕਸਾਨ ਕੀਤਾ ਹੈ;
ਇਨ੍ਹਾਂ ਤੋਂ ਖਹਿੜਾ ਛੁਡਾਉਣ ਲਈ ਇਕ ਡੁਰਲੀ ਜੱਥੇ ਦੀ ਲੋੜ ਹੈ

ਪ੍ਰਚਾਰਕ ਕਿਸੇ ਧਰਮ ਨੂੰ ਲੋਕਾਂ ਵਿਚ ਹਰਮਨ ਪਿਆਰਾ ਵੀ ਕਰ ਸਕਦੇ ਹਨ ਤੇ ਬਦਨਾਮ ਵੀ। ਬੀਤੇ ਦਹਾਕੇ ਵਿਚ ਕੈਥੋਲਿਕ ਪ੍ਰਚਾਰਕਾਂ ਵੱਲੋਂ ਵਿਦਿਆਰਥੀਆਂ ਨਾਲ ਬਦਫ਼ੈਲੀ ਦੀਆਂ ਖ਼ਬਰਾਂ ਨੇ ਦੁਨੀਆਂ ਭਰ ਵਿਚ ਤਹਿਲਕਾ ਮਚਾ ਦਿੱਤਾ ਸੀ ਤਾਂ ਇਨ੍ਹਾਂ ਪ੍ਰਚਾਰਕਾਂ ਨੂੰ ਫ਼ੌਰਨ ਅਸਤੀਫ਼ਾ ਦੇਣਾ ਪਿਆ ਸੀ। ਪਰ ਦੂਜੇ ਪਾਸੇ ਹਿੰਦੂ ਅਤੇ ਸਿੱਖ ਧਰਮ ਦੇ ਬਦਇਖ਼ਲਾਕ ਪਰਚਾਰਕਾਂ ਤੇ ਆਗੂਆਂ ਨੇ ਰੰਗੇ ਹੱਥੀ ਫੜੇ ਜਾਣ ਅਤੇ ਕੁਝ ਨੂੰ ਤਾਂ ਅਦਾਲਤ ਵਿਚ ਸਜ਼ਾ ਮਿਲਣ ਤੋਂ ਬਾਅਦ ਵੀ ਉਨ੍ਹਾਂ ਨੇ ਕੌਮ ਦਾ ਪਿੱਛਾ ਨਹੀਂ ਛੱਡਿਆ। ਇਸ ਨਾਲ ਸਿੱਖ ਧਰਮ ਦਾ ਬਹੁਤ ਨੁਕਸਾਨ ਹੋਇਆ ਹੈ।
ਭਾਵੇਂ ਇਸ ਦਾ ਸਭ ਤੋਂ ਵਧ ਚਰਚਾ ਸ਼ਿਕਾਗੋ ਦੇ ਦਲਜੀਤ ਸਿੰਘ ਵੱਲੋਂ ਅਮਰੀਕਾ ਵਿਚ ਇਕ ਮੌਟਲ ਵਿਚ ਇਕ ਨੌਜਵਾਨ ਕੁੜੀ ਨਾਲ ਫੜੇ ਜਾਣ ਨਾਲ ਹੋਇਆ ਸੀ ਪਰ ਇਸ ਵਰਗੀਆਂ ਬਹੁਤ ਸਾਰੀਆਂ ਘਟਨਾਵਾਂ ਸੁਰਖੀਆਂ ਬਣਦੀਆਂ ਰਹੀਆਂ ਹਨ। ਦਲਜੀਤ ਸਿੰਘ ਸ਼ਿਕਾਗੋ 1993 ਵਿਚ ਅਮਰੀਕਾ ਆਇਆ ਸੀ ਤੇ ਤੁਸ ਨੇ ਕੁਝ ਹੀ ਚਿਰਾਂ ਵਿਚ ਬੀਬੀਆਂ ਵਿਚ ਆਪਣੀ ਥਾਂ ਬਣਾ ਲਈ ਸੀ। ਇਸ ਮਗਰੋਂ ਉਹ ਇਕ ਬੀਬੀ ਨਾਲ ਰਹਿਣ ਲਗ ਪਿਆ ਅਤੇ ਪੰਜਾਬ ਵਿਚ ਜਾ ਕੇ ਉਸ ਨੇ ਆਪਣੀ ਪਤਨੀ ਤੋਂ ਤਲਾਕ ਲੈਣ ਵਾਸਤੇ ਅਦਾਲਤ ਵਿਚ ਦਰਖ਼ਾਸਤ ਦੇ ਦਿੱਤੀ ਜਿਹੜੀ ਕਿ ਰੱਦ ਹੋ ਗਈ। ਇਸ ਮਗਰੋਂ ਅਮਰੀਕਾ ਦੇ ਮੰੌਟਲ ਵਿਚ ਇਕ ਕੁੜੀ ਨਾਲ ਉਸ ਦੀ ਮੌਜੂਦਗੀ ਨੇ ਉਸ ਦੀ ਖ਼ੂਬ ਬਦਨਾਮੀ ਕਰਵਾਈ। ਸ਼ਰਮ ਦੀ ਗੱਲ ਤਾਂ ਇਹ ਹੈ ਕਿ ਅਕਾਲ ਤਖ਼ਤ ਦਾ ਗ੍ਰੰਥੀ ਜੋਗਿੰਦਰ ਸਿੰਘ ਵੇਦਾਂਤੀ ਤੇ ਪਟਨੇ ਦਾ ਇਕਬਾਲ ਸਿੰਘ ਉਸ ਕੋਲ ਲਗਾਤਾਰ ਜਾਂਦੇ ਰਹੇ (ਅਤੇ ਅਜ 2010 ਵਿਚ ਵੀ ਕਈ ਜਥੇਦਾਰ, ਕੀਰਤਨੀਏ, ਗ੍ਰੰਥੀ ਉਸ ਦੇ ਡੇਰੇ ਤੇ ਜਾ ਰਹੇ ਹਨ)। ਇਕਬਾਲ ਸਿੰਘ ਤਾਂ ਆਪ ਤਿੰਨ ਔਰਤਾਂ ਰੱਖਣ ਕਾਰਨ ਬਦਨਾਮ ਸੀ। ਉਸ ਦੀ ਨੀਚਤਾ ਤਾਂ ਇਸ ਦਰਜੇ ਤਕ ਉਤਰ ਗਈ ਸੀ ਕਿ ਦਸੰਬਰ 2004 ਵਿਚ ਉਸ ਨੇ ਇਕ ਬਿਆਨ ਦੇ ਕੇ ਇਨ੍ਹਾਂ ਵਿਆਹਾਂ ਨੂੰ ਯੋਗ ਸਾਬਿਤ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਵਿਆਹਾਂ ਨੂੰ ਆਪਣਾ ਅਧਾਰ ਬਣਾਉਣ ਤਕ ਦੀ ਹਰਕਤ ਕੀਤੀ ਸੀ।
16 ਫ਼ਰਵਰੀ 2001 ਦੇ ਦਿਨ ਪੰਜਾਬੋਂ ਬਾਹਰ ਦੌਰੇ ’ਤੇ ਨਿਕਲੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬਲਬੀਰ ਸਿੰਘ ਪੰਨੂ ਦੀ ਇਕ ਹਾਦਸੇ ਵਿਚ ਮੌਤ ਹੋ ਗਈ। ਉਸ ਦੇ ਨਾਲ 18 ਸਾਲ ਦੀ ਕੁੜੀ ਨਿਰਮਲਜੀਤ ਕੌਰ ਨੀਤੂ ਵੀ ਸੀ। ਉਸ ਦੀ ਕਾਰ ਵਿਚ ਸ਼ਰਾਬ ਦੀਆਂ ਬੋਤਲਾਂ ਵੀ ਸਨ। ਇਸ ਦੇ ਬਾਵਜੂਦ, ਉਸ ਦੇ ਸਸਕਾਰ ’ਤੇ ਬਾਦਲ, ਤਲਵੰਡੀ, ਜਾਗੀਰ ਕੌਰ, ਵੇਦਾਂਤੀ, ਮਨਜੀਤ ਸਿੰਘ, ਕੇਵਲ ਸਿੰਘ, ਭਗਵਾਨ ਸਿੰਘ, ਪੂਰਨ ਸਿੰਘ ਸਾਰੇ ਉਚੇਚ ਤੌਰ ’ਤੇ ਪੁੱਜੇ ਹੋਏ ਸਨ। ਫਿਰ ਇਹ ਵੀ ਕਮਾਲ ਕਿ ਉਸ ਦਾ ਭੋਗ ਸ਼੍ਰੋਮਣੀ ਕਮੇਟੀ ਨੇ ਆਪਣੇ ਖ਼ਰਚ ’ਤੇ ਪਾਇਆ। ਉਸ ਦਿਨ ਵੀ ਬਾਦਲ, ਤਲਵੰਡੀ, ਢੀਂਡਸਾ, ਕਿਰਨਜੋਤ ਕੌਰ, ਕ੍ਰਿਪਾਲ ਸਿੰਘ (ਚੀਫ਼ ਖਾਲਸਾ ਦੀਵਾਨ) ਤੇ ਸਾਰੇ ਗ੍ਰੰਥੀ ਪੁੱਜੇ ਹੋਏ ਸਨ।
ਇਸ ਤੋਂ ਪਹਿਲਾਂ ਨਾਨਕਸਰ ਠਾਠ ਦੇ ਨਕੋਦਰ ਦੇ ਲੱਡੂ ਸਿੰਘ ਵੱਲੋਂ ਇਕ ਵਿਦੇਸ਼ੀ ਔਰਤ ਨਾਲ ਸਬੰਧਾਂ ਦਾ ਚਰਚਾ ਵੀ ਚੱਲਿਆ। ਉਸ ਨੇ ਤਾਂ ਉਸ ਔਰਤ ਦੀ ਬਹੁਤ ਸਾਰੀ ਜਾਇਦਾਦ ਹੜਪਣ ਦੀ ਕੋਸ਼ਿਸ਼ ਵੀ ਕੀਤੀ ਜਿਸ ਬਦਲੇ ਉਸ ਨੂੰ ਕੈਦ ਵੀ ਹੋਈ। ਲੁਧਿਆਣਾ ਨੇੜੇ ਵੀ ਨਾਨਕਸਰ ਠਾਠ ਵਿਚ ਇਕ ਕੁੜੀ ਨੂੰ ਕੈਦ ਕਰ ਕੇ, ਉਦ ਨੂੰ ਨਸ਼ਿਆਂ ਦੇ ਟੀਕੇ ਲਾ ਕੇ, ਉਸ ਨਾਲ ਕਈ ਦਿਨ ਬਦਫ਼ੈਲੀ ਕਰਨ ਦੀਆਂ ਸੁਰਖੀਆਂ ਕਈ ਕਈ ਦਿਨ ਛਪਦੀਆਂ ਰਹੀਆਂ ਸਨ। ਇਸੇ ਤਰ੍ਹਾਂ ਇੰਗਲੈਂਡ ਵਿਚ ਅਮਰ ਸਿੰਘ ਬੜੂੰਦੀ ਵੱਲੋਂ ਕਈ ਨੌਜਵਾਨ ਕੁੜੀਆਂ ਦੇ ਰੇਪ ਅਤੇ ਨਾਜਾਇਜ਼ ਸਬੰਧਾਂ ਦੀਆਂ ਖ਼ਬਰਾਂ ਆਈਆਂ। ਅਮਰ ਸਿੰਘ ਸਾਧ ਤੇ ਨਿਊਜ਼ੀਲੈਂਡ, ਅਸਟਰੇਲੀਆ ਤੇ ਕਨੇਡਾ ਵਿਚ ਵੀ ਕੇਸ ਦਰਜ ਹੋਏ। ਆਪਣੇ ਸੁਆਦ ਪੂਰੇ ਕਰਨ ਵਾਸਤੇ ਉਸ ਨੇ ਲੰਡਨ ਦੇ ਹੇਅਜ਼ ਇਲਾਕੇ ਵਿਚ ਇਕ ਸਕੂਲ ਵੀ ਖੋਲ੍ਹ ਲਿਆ। ਉਸ ਦੇ ਇਕ ਟੀਚਰ ਗੁਰਦੀਪ ਸਿੰਘ ਜਗਬੀਰ ਵੱਲੋਂ ਉਸ ਨੂੰ ਕੁੜੀਆਂ ਨਾਲ ਸਬੰਧ ਬਣਾਉਣ ਵਿਚ ਸਹਾਇਤਾ ਕਰਨ ਦਾ ਚਰਚਾ ਵੀ ਚੱਲਿਆ। ਪਰ ਫਿਰ ਵੀ ਬਹੁਤ ਸਾਰੇ ਮੂਰਖ ਮਾਪੇ ਅਮਰ ਸਿੰਘ ਅਤੇ ਗੁਰਦੀਪ ਸਿੰਘ ਜਗਬੀਰ ਨਾਲ ਸਬੰਧ ਰਖਦੇ ਰਹੇ। ਬਦਇਖ਼ਲਾਕ ਦੇ ਮਾਹੌਲ ਵਿਚ ਫਸਿਆ ਬੰਦਾ ਇਸ ਵਿਚ ਗਰਕ ਹੋਣ ਲਗ ਪੈਂਦਾ ਹੈ। ਸੋ ਗੁਰਦੀਪ ਜਗਬੀਰ ਆਪ ਵੀ ਕਾਮ ਦਾ ਸ਼ਿਕਾਰ ਹੋਣ ਲਗ ਪਿਆ। ਇਸ ਗੁਰਦੀਪ ਜਗਬੀਰ ਨੂੰ ਕਾਮ ਭੁੱਖ ਨੇ ਏਨਾ ਤੰਗ ਕੀਤਾ ਕਿ ਇਕ ਦਿਨ ਉਸ ਨੇ ਆਪਣੀ ਸੱਸ ਨੂੰ ਵੀ ਹੱਥ ਪਾ ਲਿਆ। ਜਦ ਉਸ ਦੀ ਸੱਸ ਨੇ ਉਸ ਦੀ ਪਤਨੀ ਨੂੰ ਇਸ ਬਾਰੇ ਦੱਸਿਆ ਤਾਂ ਉਸ ਨੇ ਜਗਬੀਰ ਨੂੰ ਤਲਾਕ ਦੇ ਦਿੱਤਾ। ਜਗਬੀਰ ਅਜੇ ਇੰਗਲੈਂਡ ਵਿਚ ਪੱਕਾ ਨਹੀਂ ਸੀ। ਸਾਧ ਅਮਰ ਸਿੰਘ ਨੇ ਉਸ ਦਾ ਮੇਲ ਇਕ ਰਾਧਾਸੁਆਮੀ ਔਰਤ ਨਾਲ ਕਰਵਾ ਦਿੱਤਾ ਜਿਸ ਦਾ ਇਕ ਬੱਚਾ ਵੀ ਸੀ ਤੇ ਉਸ ਨਾਲ ਵਿਆਹ ਕਰਵਾ ਦਿੱਤਾ। ਲੋਕਾਂ ਨੂੰ ਇਸ ਘਟਨਾ ਦਾ ਪਤਾ ਸੀ ਪਰ ਫਿਰ ਵੀ ਕੁਝ ਗੁਰਦੁਆਰਿਆਂ ਵਾਲੇ ਉਸ ਨੂੰ ਲੈਕਚਰ ਕਰਨ ਬੁਲਾਂਦੇ ਰਹੇ। ਇਕ ਰੇਡੀਓ ਵਾਲੇ ਨੇ ਤਾਂ ਉਸ ਨੂੰ ਗੁਰਮਤ ਦਾ ਪਰਚਾਰਕ ਵੀ ਰੱਖ ਲਿਆ, ਸ਼ਾਇਦ ਉਸ ਨਾਲ ਸ਼ਰਾਬ, ਸ਼ਬਾਬ ਤੇ ਕਬਾਬ ਦੀ ਸਾਂਝ ਹੋਣ ਕਾਰਨ।
ਇੰਗਲੈਂਡ ਵਿਚ ਭਿੰਡਰਾਂ-ਮਹਿਤਾ ਜਥਾ (ਦਮਦਮੀ ਟਕਸਾਲ) ਦਾ ਇਕ ਮਸ਼ਹੂਰ ਪਰਚਾਰਕ ਗੁਰਮੇਲ ਸਿੰਘ ਰਾਗੀ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਖਰਿਤਨ ਕਰਦੇ ਦੀਆਂ ਉਸ ਦੀਆਂ ਫੋਟੋਆਂ ਨੇ ਉਸ ਦੀ ਚੰਗੀ ਇਜ਼ਤ ਬਣਾਈ ਹੋਈ ਸੀ। ਹਰ ਕੋਈ ਚਾਹੁੰਦਾ ਸੀ ਕਿ ਉਹ ਉਸ ਦੇ ਘਰ ਵਿਚ ਕੀਰਤਨ ਕਰੇ। ਛੇਤੀ ਹੀ ਉਸ ਦੇ ਕਈ ਬੀਬੀਆਂ ਨਾਲ ਸਬੰਧ ਬਣ ਗਏ ਸਨ। ਪਰ ਇਕ ਦਿਨ ਉਸ ਨੂੰ ਕਾਮ ਨੇ ਏਨਾ ਤੰਗ ਕੀਤਾ ਕਿ ਉਸ ਨੇ ਸੜਕ ਤੋਂ ਇਕ ਗੋਰੀ ਵੇਸਵਾ ਚੁਕ ਲਈ ਤੇ ਉਸ ਨਾਲ ਬਦਫੈਲੀ ਕੀਤੀ। ਉਸ ਨੇ ਉਸ ਨੂੰ ਪੈਸੇ ਦੇਣ ਤੋਂ ਵੀ ਨਾਂਹ ਕਰ ਦਿੱਤੀ। ਮਗਰੋਂ ਉਹ ਵੇਸਵਾ ਪੁਲੀਸ ਕੋਲ ਚਲੀ ਗਈ ਤੇ ਗੁਰਮੇਲ ਸਿੰਘ ਨੂੰ ਗ੍ਰਿਫ਼ਤਾਰ  ਕਰ ਕੇ ਕੇਸ ਚਲਾਇਆ। ਮਹਾਨ ਰਾਗੀ ਨੂੰ ਤਿੰਨ ਸਾਲ ਦੀ ਕੇਦ ਹੋਈ। ਪਰ ਬੇਸ਼ਰਮ ਲੋਕ ਫਿਰ ਵੀ ਉਸ ਨੂੰ ਸੱਦ ਕੇ ਪਰਸ਼ਾਦੇ ਛਕਾਉਂਦੇ ਰਹੇ।
 2002 ਵਿਚ ਨਵਾਂਸ਼ਹਿਰ ਦੇ ਨੇੜੇ ਦੇ ਪੱਲੀ ਝਿੱਕੀ ਡੇਰੇ ਦੇ ਸਾਧ ਧਨਵੰਤ ਸਿੰਘ ਵੱਲੋਂ ਇਕ ਕੁੜੀ ਦਾ ਰੇਪ ਕਰਨ ਦਾ ਕੇਸ ਸਾਹਮਣੇ ਆਇਆ। ਖਾਲਸਾ ਪੰਚਾਇਤ ਜਥੇਬੰਦੀ ਦੇ ਆਗੂ ਉਸ ਕੁੜੀ ਨੂੰ ਲੈ ਕੇ ਵੇਦਾਂਤੀ ਕੋਲ ਚਲੇ ਗਏ। ਵੇਦਾਂਤੀ ਨੇ ਪਹਿਲਾਂ ਤਾਂ ਉਸ ਕੁੜੀ ਦੇ ਸਿਰ ’ਤੇ ਹੱਥ ਰਖ ਕੇ ਉਸ ਨੂੰ ਇਨਸਾਫ਼ ਦੇਣ ਦਾ ਵਾਅਦਾ ਕੀਤਾ ਪਰ ਮਗਰੋਂ ਉਸ ਦੇ ਸਾਲੇ ਪ੍ਰਿਥੀਪਾਲ ਸਿੰਘ ਧਨਵੰਤ ਸਿੰਘ ਤੋਂ ਰਿਸ਼ਵਤ ਲੈ ਲਈ ਤੇ 10 ਮਈ 2002 ਨੂੰ ਵੇਦਾਂਤੀ ਨੇ ਧਨਵੰਤ ਸਿੰਘ ਨੂੰ ਮਾਮੂਲੀ ਜਿਹੀ ਸਜ਼ਾ ਲਾ ਕੇ ਨਾਲ ਹੀ ਕੇਸ ਲਿਆਉਣ ਵਾਲਿਆਂ ਨੂੰ ਵੀ ਸਜ਼ਾ ਲਾ ਦਿੱਤੀ। ਮਗਰੋਂ ਕੁੜੀ ਨੇ ਪੁਲੀਸ ਕੋਲ ਕੇਸ ਦੇ ਦਿੱਤਾ। ਪੁਲੀਸ ਨੇ 29 ਅਗਸਤ 2002 ਦੇ ਦਿਨ ਧਨਵੰਤ ਸਿੰਘ ਨੂੰ ਉਸ ਕੁੜੀ ਦੇ ਰੇਪ ਕੇਸ ਵਿਚ ਗ੍ਰਿਫ਼ਤਾਰ ਕਰ ਲਿਆ। ਇਸ ’ਤੇ ਵੇਦਾਂਤੀ ਬਹੁਤ ਔਖਾ ਹੋਇਆ। ਖਾਲਸਾ ਪੰਚਾਇਤ ਨੇ ਦੋਸ਼ ਲਾਇਆ ਕਿ ਵੇਦਾਂਤੀ ਦੇ ਪੀ.ਏ. (ਜੋ ਉਸ ਦਾ ਸਾਲਾ ਵੀ ਹੈ) ਪ੍ਰਿਥੀਪਾਲ ਨੇ ਧਨਵੰਤ ਤੋਂ 70 ਹਜ਼ਾਰ ਰੁਪੈ ਰਿਸ਼ਵਤ ਲਈ ਹੈ। ਇਸ ਤੋਂ ਖਿਝ ਕੇ ਵੇਦਾਂਤੀ ਨੇ  ਖਾਲਸਾ ਪੰਚਾਇਤ ਦੇ ਪੰਜ ਮੈਂਬਰ ਵੀ ਤਲਬ ਕਰ ਲਏ। ਹੁਣ ਖਾਲਸਾ ਪੰਚਾਇਤ ਨੇ ਵੇਦਾਂਤੀ ਦੇ ਅਸਤੀਫ਼ੇ ਦੀ ਮੰਗ ਕੀਤੀ ਤੇ ਕਿਹਾ ਕਿ ਜੇ ਉਸ ਨੇ ਦਸ ਦਿਨ ਦੇ ਅੰਦਰ ਅਸਤੀਫ਼ਾ ਨਾ ਦਿੱਤਾ ਤਾਂ ਉਸ ਦੇ ਘਰ ਦੇ ਬਾਹਰ ਧਰਨਾ ਮਾਰਿਆ ਜਾਵੇਗਾ (ਮਗਰੋਂ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਬਾਹਰ ਧਰਨਾ ਮਾਰਨ ਦਾ ਐਲਾਨ ਕੀਤਾ)। ਇਸ ਮੌਕੇ ’ਤੇ ਅਖੰਡ ਕੀਰਤਨੀ ਜਥੇ ਦੀ ਬੀਬੀ ਅਮਰਜੀਤ ਕੌਰ, ਮਨਜੀਤ ਸਿੰਘ ਕੇਸਗੜ੍ਹ ਨੇ ਵੇਦਾਂਤੀ (ਇਕ ਤਰੀਕੇ ਨਾਲ ਧਨਵੰਤ ਸਿੰਘ) ਦੀ ਹਿਮਾਇਤ ਕੀਤੀ। (ਮਗਰੋਂ 29 ਜਨਵਰੀ 2004 ਦੇ ਦਿਨ ਧਨਵੰਤ ਸਿੰਘ ਨੂੰ ਅਦਾਲਤ ਨੇ 10 ਸਾਲ ਕੈਦ ਤੇ ਜੁਰਮਾਨੇ ਦੀ ਸਜ਼ਾ ਦਿੱਤੀ)।
ਇਨ੍ਹਾਂ ਦਿਨਾਂ ਵਿਚ ਹੀ ਇੰਗਲੈਂਡ ਵਿਚ ਦਲ ਖਾਲਸਾ ਦੇ ਇਕ ਸਾਬਕ ਵਰਕਰ ਰਣਜੀਤ ਰਾਣਾ ਨੇ ਵੀ ਖ਼ੂਬ ਰੌਣਕਾਂ ਲਾਈਆਂ। ਉਹ ਜਿਸ ਘਰ ਵਿਚ ਵੀ ਜਾਂਦਾ ਉਸ ਦੀ ਨੇੜਤਾ ਉਸ ਘਰ ਦੀਆਂ ਧੀਆਂ ਤੇ ਨੂਹਾਂ ਨਾਲ ਵਧ ਹੋ ਜਾਂਦੀ ਤੇ ਮਰਦਾ ਨਾਲ ਘਟ। ਉਸ ਨੇ ਆਸ਼ੂਤੋਸ਼ ਵਾਂਗ ਆਪਣੀਆਂ ਸਹੇਲੀਆਂ ਦੀ ਗਿਣਤੀ ਦੀਆਂ ਫੜ੍ਹਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਕ ਵਾਰ ਉਸ ਨੇ ਵੁਲਵਰਹੈਂਪਟਨ ਦੀ ਇਕ ਔਰਤ ਨੂੰ ਹੱਥ ਪਾ ਲਿਆ। ਉਨ੍ਹਾਂ ਦਿਨਾਂ ਵਿਚ ਤਾਰੀ ਕੰਦੋਲਾ ਦੀ ‘ਸ਼ੇਰੇ ਪੰਜਾਬ’ ਜਥੇਬੰਦੀ ਦਾ ਬੜਾ ਦਬਦਬਾ ਸੀ। ਉਸ ਬੀਬੀ ਨੇ ਉਨ੍ਹਾਂ ਨੂੰ ਸ਼ਿਕਾਇਤ ਕੀਤੀ। ਤਾਰੀ ਕੰਦੋਲਾ ਨੇ ਰਾਣੇ ਨੂੰ ਚੁੱਕ ਲਿਆਂਦਾ। ਉਸ ਔਰਤ ਨੂੰ ਬੁਲਾ ਕੇ, ਉਸ ਦੇ ਸਾਹਮਣੇ ਅਰਧ ਨੰਗਾ ਕਰ ਕੇ ਰਾਣੇ ਨੂੰ ਆਪ ਵੀ ਛਿੱਤਰ ਮਾਰੇ ਤੇ ਉਸ ਔਰਤ ਤੋਂ ਵੀ ਛਿੱਤਰ ਮਰਵਾਏ। ਬੇਸ਼ਰਮੀ ਦੀ ਹੱਦ ਤਾਂ ਇਹ ਹੈ ਕਿ ਕੁਝ ਮਹੀਨਿਆਂ ਮਗਰੋਂ ਹੀ ਵੁਲਵਰਹੈਂਪਟਨ ਦੇ ਇਕ ਗੁਰਦੁਆਰੇ ਨੇ ਉਸ ਨੂੰ ਢਾਡੀ ਵਾਰ ਗਾਉਣ ਵਾਸਤੇ ਖੜ੍ਹਾ ਕਰ ਦਿਤਾ। ਮਗਰੋਂ ਪਤਾ ਲਗਾ ਕਿ ਉਸ ਗੁਰਦੁਆਰੇ ਦੀ ਕਮੇਟੀ ਦੇ ਇਕ ਮੈਂਬਰ ਦੀ ਪਤਨੀ ਨਾਲ ਰਾਣੇ ਦੇ ਸਬੰਧ ਸਨ ਤੇ ਉਸ ਨੇ ਘਰਵਾਲੇ ਤੇ ਜ਼ੋਰ ਪਾ ਕੇ ਉਸ ਨੂੰ ਟਾਈਮ ਲੈ ਕੇ ਦਿੱਤਾ ਸੀ।
ਮਾਨ ਸਿੰਘ ਪਿਹੋਵਾ ਵੱਲੋਂ ਸੁਨਾਮੀ ਤੂਫ਼ਾਨ ਵੇਲੇ ਉਜੜੀ ਇਕ ਕੁੜੀ ਦਾ ਕਈ ਵਾਰ ਰੇਪ ਕੀਤੇ ਜਾਣ ਦੀਆਂ ਖ਼ਬਰਾਂ ਦੇ ਬਾਵਜੂਦ ਲੋਕ ਉਹ ਨੂੰ ਗੁਰਦੁਆਰਿਆਂ ਵਿਚ ਬੁਲਾ ਕੇ ਉਸ ਦਾ ਸਨਮਾਨ ਕਰਦੇ ਰਹੇ। ਬੀਤੇ ਦਿਨੀਂ ਚੰਡੀਗੜ੍ਹ ਦਾ ਝੀਲ ਵਾਲੇ ਪ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੇ ਇਕ ਹੋਰ ਸ਼ਰਮਨਾਕ ਚੈਪਟਰ ਖੋਲ੍ਹ ਦਿੱਤਾ ਹੈ।
ਇਹੋ ਜਿਹੀਆਂ ਸ਼ਰਮਨਾਕ ਘਟਨਾਵਾਂ ਦਰਜਨਾਂ ਨਹੀਂ ਸੈਂਕੜੇ ਹਨ ਤੇ ਸਾਇਦ ਹਜ਼ਾਰਾਂ ਹਨ। ਪਰ ਨੀਚਤਾ ਦੀ ਹੱਦ ਇਹ ਹੈ ਕਿ ਇਨ੍ਹਾਂ ਨੂੰ ਸਿੱਖ ਧਰਮ ਦੇ ਪਰਚਾਰਕਾਂ ਵਜੋਂ ਪੇਸ਼ ਕੀਤਾ ਜਾਂਦਾ ਹੈ ਤੇ ਗੁਰਦੁਆਰਿਆਂ ਦੀਆਂ ਸਟਜਾਂ ਤੇ ਪੇਸ਼ ਕੀਤਾ ਜਾਂਦਾ ਹੈ। ਅਜਿਹੇ ਕੁਕਰਮੀ, ਕਾਮੀ, ਬਦਇਖ਼ਲਾਕ ਕਥਿਤ ਪ੍ਰਚਾਰਕਾਂ ਦਾ ਸੰਗਤਾਂ ਅਤੇ ਖਾਸ ਕਰ ਕੇ ਨੌਜਵਾਨ ਪੀੜ੍ਹੀ ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਸਿੱਖ ਕਦੋਂ ਇਨ੍ਹਾਂ ਕਾਮੀਆਂ ਤੋਂ ਪੰਥ ਨੂੰ ਛੁਟਕਾਰਾ ਦਿਵਾਉਣਗੇ। ਅਜ ਤਾਰੀ ਕੰਦੋਲਾ ਵਰਗੇ ਡੁਰਲੀ ਜਥਿਆਂ ਦੀ ਬਹੁਤ ਲੋੜ ਹੈ ਜੋ ਗੁਰਦੁਆਰਿਆਂ ਨੂੰ ਬਦਇਖ਼ਲਾਕੀ ਮਾਹੌਲ ਤੋਂ ਅਜ਼ਾਦ ਕਰਵਾ ਕੇ ਧਰਮ ਦਾ ਪਰਚਾਰ ਕਾਰਵਾਉਣ ਵਿਚ ਸਹਾਇਤਾ ਕਰਨ। (ਹੋਰ ਜਾਣਕਾਰੀ ਵਾਸਤੇ ਪੜ੍ਹੋ: ਸੁਖਵਿੰਦਰ ਸਿੰਘ ਸਭਰਾਂ ਲਿਖਤ, ਸੰਤਾਂ ਦੇ ਕੌਤਕ, ਪੰਜ ਜਿਲਦਾਂ ਵਿਚ)।

ਪ੍ਰੋ: ਇਕਬਾਲ ਸਿੰਘ